ਈ.ਕੋਲਾਈ ਵਿਗਾੜ ਕੀ ਹੈ?
ਈ.ਕੋਲਾਈ ਇਸ਼ਰੀਕੀਆ ਕੋਲਾਈ (Escherichia coli) ਨਾਮ ਦੇ ਬੈਕਟੀਰੀਆ ਕਰਕੇ ਹੋਣ ਵਾਲੀ ਦਸਤ ਸੰਬੰਧੀ ਬਿਮਾਰੀ ਹੈ। ਇਹ ਪਾਚਕ ਟ੍ਰੈਕਟ, ਅਤੇ ਗੰਭੀਰ ਕੇਸਾਂ ਵਿੱਚ ਗੁਰਦਿਆਂ ਨੂੰ ਪ੍ਰਭਾਵਿਤ ਕਰਦੀ ਹੈ। ਈ.ਕੋਲਾਈ ਦੀਆਂ ਕਈ ਕਿਸਮਾਂ ਹਨ, ਅਤੇ ਜਿਆਦਾਤਰ ਹਾਨੀਕਾਰਕ ਨਹੀਂ ਹਨ।
ਈ.ਕੋਲਾਈ ਨੂੰ ਪਾਣੀ ਅਤੇ ਭੋਜਨ ਦੀ ਗੁਣਵੱਤਾ ਦੇ ਸੂਚਕਾਂ ਦੀ ਤਰ੍ਹਾਂ ਵੀ ਵਰਤਿਆ ਜਾਂਦਾ ਹੈ, ਅਤੇ ਇਹ ਬੈਕਟੀਰੀਆ ਸਾਨੂੰ ਦੱਸ ਸਕਦੇ ਹਨ ਜੇਕਰ ਪਾਣੀ ਜਾਂ ਭੋਜਨ ਵਿੱਚ ਮਲ ਦਾ ਪ੍ਰਦੂਸ਼ਣ ਹੈ।
ਈ.ਕੋਲਾਈ ਦੀ ਕਿਸਮ ਜਿਹੜੀ ਅਕਸਰ ਲੋਕਾਂ ਨੂੰ ਬਿਮਾਰ ਕਰਦੀ ਹੈ ਉਹ ਈ. ਕੋਲਾਈ 0157:17 ਹੈ। ਅਸਾਨੀ ਵਾਸਤੇ ਅਸੀਂ ਈ. ਕੋਲਾਈ 0157:H7 ਨੂੰ ਈ. ਕੋਲਾਈ ਕਹਾਂਗੇ।
ਲੱਛਣ ਕੀ ਹਨ?
ਈ ਕਲਾਈ ਵਿਗਾੜ ਦੇ ਲੱਛਣਾਂ ਵਿੱਚ ਸ਼ਾਮਲ ਹਨ:
- ਪਾਣੀ ਵਰਗੇ ਦਸਤ, ਜਿਹੜੀ ਗੰਭੀਰ ਕੇਸਾਂ ਵਿੱਚ ਖੂਨ ਵਾਲੇ ਹੋ
- ਸਕਦੇ ਹਨ
- ਉਲਟੀਆਂ;
- ਪੇਟ ਵਿੱਚ ਕੜਵਲ ਪੈਣੇ; ਅਤੇ
- ਹਲਕਾ ਬੁਖਾਰ
ਲੱਛਣ ਈ. ਕੋਲਾਈ ਦੇ ਨਾਲ ਦੂਸ਼ਿਤ ਕਿਸੀ ਚੀਜ਼ ਦੇ ਨਾਲ ਸੰਪਰਕ ਵਿੱਚ ਆਉਣ ਤੋਂ 2 ਤੋਂ 10 ਦਿਨਾਂ ਦੇ ਬਾਅਦ ਸ਼ੁਰੂ ਹੋ ਸਕਦੇ ਹਨ ਪਰ ਆਮਤੌਰ ਤੇ 3 ਤੋਂ 4 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਂਦੇ ਹਨ। ਲੱਛਣ 5 ਤੋਂ 10 ਦਿਨਾਂ ਲਈ ਜਾਰੀ ਰਹਿ ਸਕਦੇ ਹਨ ।
ਕੁਝ ਕੇਸਾਂ ਵਿੱਚ, ਈ.ਕੋਲਾਈ ਕਰਕੇ ਗੰਭੀਰ ਅਤੇ ਕਈ ਵਾਰੀ ਜਾਨਲੇਵਾ ਬਿਮਾਰੀ, ਜਿਸ ਨੂੰ ਹੀਮੋਲਿਟਿਕ ਯੂਮਿਕ ਸਿੰਡਰੋਮ (ਐਚਯੂਐਸ) (hemolytic uremic syndrome (HUS)) ਕਿਹਾ ਜਾਂਦਾ ਹੈ, ਹੋ ਸਕਦੀ ਹੈ ਜਿਸ ਦਾ ਨਤੀਜਾ ਗੁਰਦੇ ਦਾ ਕੰਮ ਕਰਨਾ ਬੰਦ ਕਰ ਦੇਣਾ (ਫੇਲ੍ਹ ਹੋ ਜਾਣਾ), ਅਨੀਮੀਆ ਅਤੇ ਆਂਤਰਿਕ ਰੂਪ ਨਾਲ ਖੂਨ ਵਗਣਾ ਸ਼ੁਰੂ ਹੋ ਜਾਣਾ ਹੋ ਸਕਦਾ ਹੈ।ਐਚਯੂਐਸ (HUS) ਛੋਟੇ ਬੱਚਿਆਂ, ਬਜੁਦਾ ਲੋਕਾਂ, ਕਮਜ਼ੋਰ ਸਰੀਰਕ ਸੁਰੱਖਿਆ ਪ੍ਰਣਾਲੀਆਂ ਵਾਲੇ ਲੋਕਾਂ ਅਤੇ ਗਰਭਵਤੀ ਔਰਤਾਂ ਲਈ ਖਾਸ ਕਰਕੇ ਹਾਨੀਕਾਰਕ ਹੋ ਸਕਦਾ ਹੈ।
ਇਹ ਬਿਮਾਰੀ ਕਿਥੋਂ ਆਉਂਦੀ ਹੈ?
ਈ. ਕੋਲਾਈ ਗਾਵਾਂ- ਮੱਝਾਂ, ਬਕਰੀਆਂ, ਖੇਡਾਂ, ਹਿਰਨਾਂ ਅਤੇ ਐਲਕ ਸਮੇਤ ਬਹੁਤ ਸਾਰੇ ਸਿਹਤਮੰਦ ਜਾਨਵਰਾਂ ਦੇ ਪੇਟਾਂ ਅਤੇ ਮੂਲ ਵਿੱਚ ਪਾਇਆ ਜਾ ਸਕਦਾ ਹੈ।
ਈਕੋਲਾਈ ਕਈ ਵਾਰੀ ਫਲਾਂ ਅਤੇ ਸਬਜ਼ੀਆਂ ਸਮੇਤ ਦੂਸਰੇ ਭੋਜਨਾਂ ਦੇ ਨਾਲ ਨਾਲ ਪੈਸਚੁਰਾਇਜ਼ ਨਾ ਕੀਤੇ ਹੋਏ ਦੁੱਧ, ਜੂਸ, ਸਾਈਡਰ ਅਤੇ ਸੁਰੱਖਿਅਤ ਨਾ ਬਣਾਏ ਗਏ ਪਾਣੀ ਵਿੱਚ ਵੀ ਪਾਏ ਜਾਂਦੇ ਹਨ।
ਪੀਣ ਦਾ ਦੂਸ਼ਿਤ ਪਾਣੀ ਅਤੇ ਅਜਿਹੇ ਮਨੋਰੰਜਨ ਕਰਨ ਵਾਲੇ ਪਾਣੀ ਵਿੱਚ ਤੈਰਨ, ਜਿਹੜਾ ਉਸ ਪਾਣੀ ਦੁਆਰਾ ਦੂਸ਼ਿਤ ਕੀਤਾ ਗਿਆ ਹੈ ਜਿਸਦਾ ਨਿਕਾਸ ਉਨ੍ਹਾਂ ਖੇਤਰਾਂ ਤੋਂ ਹੋਇਆ ਹੈ ਜਿਥੇ ਜਾਨਵਰਾਂ ਸੰਬੰਧੀ ਕਾਫੀ ਜਿਆਦਾ ਗਤੀਵਿਧੀ ਹੈ (ਉਦਹਾਰਣ ਲਈ ਚਰਾਗਾਹ) ਕਰਕੇ ਵੀ ਵਿਗਾੜ ਹੋ ਸਕਦੇ ਹਨ।
ਮੈਂ ਬਿਮਾਰ ਹੋਣ ਤੋਂ ਕਿਵੇਂ ਬਚਾਂ?
ਈ.ਕੋਲਾਈ ਵਿਗਾੜ ਦੇ ਜੋਖਮ ਨੂੰ ਘਟਾਉਣ ਵਾਸਤੇ :
- ਆਪਣੇ ਹੱਥਾਂ ਨੂੰ ਭੋਜਨ ਤਿਆਰ ਕਰਨ ਤੋਂ ਪਹਿਲਾਂ ਅਤੇ ਟਾਇਲਟ ਵਰਤਣ ਤੋਂ ਬਾਅਦ ਚੰਗੀ ਤਰ੍ਹਾਂ ਧੋਵੋ ਕਿਉਂਕਿ ਈ. ਕੋਲਾਈ ਵਿਗਾੜਤ ਮਲ ਰਾਹੀਂ ਦੂਸਰਿਆਂ ਤੱਕ ਫੈਲ ਸਕਦੀ ਹੈ।
- ਕੋਈ ਵੀ ਫਲਾਂ ਅਤੇ ਸਬਜ਼ੀਆਂ ਨੂੰ ਕੱਚਾ ਖਾਣ ਤੋਂ ਪਹਿਲਾਂ ਠੰਡੇ ਵਗਦੇ ਪਾਣੀ ਨਾਲ ਧੋਵੋ, ਜੇ ਉਨ੍ਹਾਂ ਨੂੰ ਛਿਲਿਆ ਜਾਂ ਕੱਟਿਆ ਜਾਏਗਾ ਤਾਂ ਵੀ।ਖੁਰਦਰੇ ਛਿਲਕੇ ਵਾਲੇ ਫਲਾਂ ਅਤੇ ਸਬਜ਼ੀਆਂ ਜਿਵੇਂ ਕਿ ਖਰਬੂਜਾ, ਤੇ ਰਗੜਨ ਵਾਲਾ (ਸਕਰੱਬ) ਬਰੱਸ਼ ਵਰਤੋ।
- ਪੈਸਚੁਰਾਇਜ਼ ਨਾ ਕੀਤਾ ਹੋਇਆ ਦੁੱਧ, ਜੂਸ ਅਤੇ ਸਾਈਡਰ ਪੀਣ ਤੋਂ ਪਰਹੇਜ਼ ਕਰੋ।
- ਕਿਸ ਵੀ ਚਸ਼ਮੇ, ਨਦੀ, ਦਰਿਆ, ਝੀਲ, ਤਲਾਬ ਜਾਂ ਘੱਟ ਡੂੰਘੇ ਖੂਹ ਤੋਂ ਆਉਣ ਵਾਲਾ ਸ਼ੁੱਧ ਨਾ ਕੀਤਾ ਹੋਇਆ ਪਾਣੀ ਨਾ ਪਿਓ ਜਾਂ ਵਰਤੋ। ਮੰਨ ਲਓ ਕਿ ਉਹ ਜਾਨਵਰਾਂ ਦੇ ਮਲ ਨਾਲ ਦੂਸ਼ਿਤ ਹੈ।
- ਐਸੇ ਪਾਣੀ ਵਿੱਚ ਤੋਰਨ ਤੋਂ ਪਰਹੇਜ਼ ਕਰੋ ਜਿਸਦਾ ਨਿਕਾਸ ਸੰਭਵ ਹੈ ਚਰਾਗਾਹ ਵਲੋਂ ਹੁੰਦਾ ਹੋਏ।
ਕੀ ਇਸ ਬਿਮਾਰੀ ਲਈ ਕੋਈ ਇਲਾਜ ਹੈ?
ਕੁਝ ਦਿਨਾਂ ਤੋਂ ਵੱਧ ਲਈ ਦਸਤ ਅਤੇ/ਜਾਂ ਖੂਨੀ ਦਸਤ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਇੱਕ ਸਿਹਤ ਸੰਭਾਲ ਪ੍ਰਦਾਤਾ ਕੋਲ ਜਾਣਾ ਚਾਹੀਦਾ ਹੈ।
ਗੁਆ ਦਿੱਤੇ ਗਏ ਤਰਲ ਪਦਾਰਥਾਂ ਦੀ ਪੂਰਤੀ ਕਰਨ ਲਈ ਅਤੇ ਪਾਣੀ ਦੀ ਕਮੀ ਹੋਣ ਤੋਂ ਰੋਕਣ ਲਈ ਬਹੁਤ ਸਾਰੇ ਤਰਲ ਪਦਾਰਥ ਪੀਣਾ ਮਹੱਤਵਪੂਰਨ ਹੈ। ਆਪਣੇ ਸਿਹਤ ਸੰਭਾਲ ਪ੍ਰਦਾਤਾ ਦੁਆਰਾ ਸਿਫਾਰਸ਼ ਨਾ ਕੀਤੇ ਜਾਣ ਤੱਕ ਕੋਈ ਵੀ ਐਂਟੀ- ਡਾਏਰੀਆ (ਦਸਤ ਨੂੰ ਰੋਕਣ ਵਾਲੀ) ਦਵਾਈ ਨਾ ਲਓ।
ਗੰਭੀਰ ਮਾਮਲਿਆਂ ਨੂੰ ਹਸਪਤਾਲ ਵਿੱਚ ਦਾਖਲ ਕੀਤੇ ਜਾਣ, ਖੂਨ ਚੜ੍ਹਾਏ ਜਾਣ ਜਾਂ ਡਾਇਲਿਸਿਸ (dialysis) ਦੀ ਲੋੜ ਹੋ ਸਕਦੀ ਹੈ।
Leave a Reply