ਟੌਕਸਿਕ ਸ਼ੌਕ ਸਿੰਡਰੋਮ ਕੀ ਹੈ?

ਟੌਕਸਿਕ ਸ਼ੌਕ ਸਿੰਡਰੋਮ (ਟੀਐਸਐਸ) ਇੱਕ ਵਿਰਲੀ, ਪਰ ਗੰਭੀਰ ਬਿਮਾਰੀ ਹੈ, ਜਿਹੜੀ ਅਕਸਰ ਜਾਨਲੇਵਾ ਹੋ ਸਕਦੀ ਹੈ। ਟੀ. ਐਸ. ਐਸ. (TSS) ਕੁਝ ਖਾਸ ਕਿਸਮ ਦੇ ਬੈਕਟੀਰੀਆ ਦੇ ਖੂਨ ਵਿੱਚ ਦਾਖਲ ਹੋਣ ਅਤੇ ਟੌਕਸਿੰਨ (ਜ਼ਹਿਰ) ਉਤਪੰਨ ਕਰਨ ਤੋਂ ਬਾਅਦ ਅਚਾਨਕ ਵਿਕਸਤ ਹੁੰਦੀ ਹੈ। ਇਹ ਜਲਦੀ ਹੀ ਤੁਹਾਡੇ ਜਿਗਰ, ਫੇਫੜਿਆਂ ਅਤੇ ਗੁਰਦਿਆਂ ਸਮੇਤ ਕਈ ਵੱਖ ਵੱਖ ਅੰਗਾਂ ਨੂੰ ਪ੍ਰਭਾਵਤ ਕਰ ਸਕਦਾ ਹੈ।ਕਿਉਂਕਿ ਟੀ. ਐਸ. ਐਸ. ਤੇਜ਼ੀ ਨਾਲ ਵਿਕਸਤ ਹੁੰਦਾ ਹੈ, ਜਿੰਨੀ ਜਲਦੀ ਸੰਭਵ ਹੋਏ ਐਮਰਜੈਂਸੀ ਮੈਡੀਕਲ ਸਹਾਇਤਾ ਦੀ ਲੋੜ ਹੁੰਦੀ ਹੈ।

 

ਹਾਲਾਂਕਿ ਟੀ. ਐਸ. ਐਸ. ਨੂੰ ਔਰਤਾਂ ਦੁਅਰਾ ਟੈਮਪੋਨ ਦੀ ਵਰਤੋਂ ਦੇ ਨਾਲ ਜੋੜਿਆ ਗਿਆ ਹੈ, ਇਹ ਉਮਰ ਦੇ ਸਾਰੇ ਸਮੂਹਾਂ ਦੇ ਬੱਚਿਆਂ, ਔਰਤਾਂ ਅਤੇ ਲੋਕਾਂ ਵਿੱਚ ਵਾਪਰ ਸਕਦਾ ਹੈ। ਟੀ. ਐਸ. ਐਸ.  ਨੂੰ ਮਾਹਵਾਰੀ ਦੇ ਸਿਰਫ ਅੱਧੇ ਕੇਸਾਂ ਦੇ ਨਾਲ ਜੋੜਿਆ ਗਿਆ ਹੈ।

ਟੀ. ਐਸ. ਐਸ. ਕਿਸ ਕਾਰਨ ਹੁੰਦਾ ਹੈ?

ਟੀ. ਐਸ. ਐਸ. ਕੁਝ ਕਿਸਮਾਂ ਦੇ ਬੈਕਟੀਰੀਆ ਦੁਆਰਾ ਬਣਾਏ ਗਏ ਜ਼ਹਿਰ ਕਰਕੇ ਹੁੰਦਾ ਹੈ। 2 ਬੈਕਟੀਰੀਆ ਜਿਹੜੇ ਟੀ. ਐਸ. ਐਸ ਦਾ ਕਾਰਨ ਬਣ ਸਕਣ ਵਾਲੇ ਜ਼ਹਿਰ ਬਣਾਉਂਦੇ ਹਨ ਉਹ ਹਨ:

 

  • ਸਟੈਫਿਲੋਕੋਕਸ ਔਰੀਅਸ (ਐਸ ਏ) (Staphylococcus aureus (SA)) (ਜਿਸ ਨੂੰ ਆਮਤੌਰ ਤੇ ਸਟੈਫ ਕਿਹਾ ਜਾਂਦਾ ਹੈ)
  • ਗਰੁਪ ਏ ਸਟ੍ਰੈਪਟੋਕੋਕਸ (ਜੀਏਐਸ) (Group A Streptococcus (GAS))

 

ਸਟੈਫਿਲੋਕੋਕਸ ਔਰੀਅਸ (Staphylococcus auteus) 30 ਪ੍ਰਤੀਸ਼ਤ ਤੱਕ ਲੋਕਾਂ ਦੇ ਨੱਕ ਜਾਂ ਚਮੜੀ ਉੱਤੇ ਪਾਏ ਜਾਂਦੇ ਹਨ। ਉਹ ਲਗਭਗ 10 ਤੋਂ 20 ਪ੍ਰਤੀਸ਼ਤ ਔਰਤਾਂ ਦੀ ਯੋਨੀ ਵਿੱਚ ਵੀ ਪਾਏ ਜਾਂਦੇ ਹਨ। ਇਹ ਬੈਕਟੀਰੀਆ ਆਮਤੌਰ ਤੇ ਹਾਨੀਕਾਰਕ ਨਹੀਂ ਹੁੰਦੇ, ਅਤੇ ਸਿਰਫ ਨੱਕ, ਗਲੇ ਜਾਂ ਚਮੜੀ ਦੇ ਹਲਕੇ ਵਿਗਾੜਾਂ ਦਾ ਕਾਰਨ ਬਣਦੇ ਹਨ।

 

ਕੁਝ ਕੇਸਾਂ ਵਿੱਚ, ਐਸਏ (SA) ਵਿਗਾੜਾਂ ਕਰਕੇ ਟੀ. ਐਸ. ਐਸ ਹੋ ਸਕਦਾ ਹੈ। ਐਸਏ (SA) ਕਈ ਜ਼ਹਿਰ ਬਣਾਉਂਦਾ ਹੈ ਅਤੇ ਜਦੋਂ ਜ਼ਹਿਰ ਤੁਹਾਡੇ ਖੂਨ ਵਿੱਚ ਦਾਖਲ ਹੁੰਦੇ ਹਨ ਤਾਂ ਤੁਹਾਨੂੰ ਟੀ. ਐਸ. ਐਸ. ਦਾ ਕਾਰਨ ਬਣਨ ਵਾਲੀ ਗੰਭੀਰ ਪ੍ਰਤੀਕਿਰਿਆ ਹੋ ਸਕਦੀ ਹੈ। ਜ਼ਹਿਰ ਸਰਜੀਕਲ ਜ਼ਖਮ ਸਮੇਤ, ਚਮੜੀ ਵਿੱਚ ਜ਼ਖਮ ਕਰਕੇ ਤੁਹਾਡੇ ਖੂਨ ਵਿੱਚ ਦਾਖਲ ਹੋ ਸਕਦੇ ਹਨ। ਟੀ. ਐਸ. ਐਸ. ਟੈਮਪੋਨ ਜਾਂ ਮਹਾਵਾਰੀ ਵਾਲਾ ਕੱਪ ਵਰਤਣ ਵਾਲੀਆਂ ਔਰਤਾਂ ਵਿੱਚ ਵੀ ਵਾਪਰ ਸਕਦਾ ਹੈ। ਪਰ, ਜਿਆਦਾਤਰ ਲੋਕਾਂ ਤੇ ਜ਼ਹਿਰ ਦਾ ਅਸਰ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਵਿਰੁੱਧ ਐਂਟੀਬਾਡੀਆਂ ਵਿਕਸਤ ਕਰ ਲਈਆਂ ਹਨ।

ਟੀਐਸਐਸ ਦੇ ਕੀ ਲੱਛਣ ਹਨ?

ਟੀ. ਐਸ. ਐਸ. ਦੇ ਲੱਛਣਾਂ ਵਿੱਚ ਸ਼ਾਮਲ ਹਨ ਫਲੂ ਵਰਗੇ ਲੱਛਣ ਜਿਵੇਂ ਕਿ ਬੁਖਾਰ, ਸਿਰਦਰਦ ਅਤੇ ਮਾਸਪੇਸ਼ੀਆਂ ਦਾ ਦੁਖਣਾ। ਇਹ ਲੱਛਣ ਤੇਜ਼ੀ ਨਾਲ ਵਿਕਸਤ ਹੋਣਗੇ ਅਤੇ ਗੰਭੀਰ ਹੁੰਦੇ ਹਨ। ਦੂਸਰੇ ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ ਜ਼ਖਮ ਦੇ ਸਥਾਨ ਤੇ ਦਰਦ, ਉਲਟੀਆਂ ਅਤੇ ਦਸਤ, ਘੱਟ ਬਲੱਡ ਪ੍ਰੈਸ਼ਰ ਅਤੇ ਸਿਰ ਚਕਰਾਉਣ, ਸਾਹ ਲੈਣ ਵਿੱਚ ਮੁਸ਼ਕਲ ਅਤੇ ਧੁੱਪ ਕਰਕੇ ਜਲਨ ਵਰਗੇ ਰੇਸ਼ ਸਮੇਤ ਸ਼ੋਕ (ਸਦਮੇ) ਦੇ ਚਿੰਨ੍ਹ।

 

ਆਮਤੌਰ ਤੇ, ਟੀ. ਐਸ. ਐਸ. ਦੇ ਲੱਛਣ ਸਰਜੀਕਲ ਵਿਧੀ ਤੋਂ ਬਾਅਦ 12 ਘੰਟਿਆਂ ਦੇ ਅੰਦਰ ਵਿਕਸਤ ਹੋ ਸਕਦੇ ਹਨ। ਲੱਛਣ ਮਾਹਵਾਰੀ ਵਾਲੀਆਂ ਅਤੇ ਟੈਮਪੋਨ ਵਰਤਣ ਵਾਲੀਆਂ ਔਰਤਾਂ ਵਿੱਚ ਆਮਤੌਰ ਤੇ 3 ਤੋਂ 5 ਦਿਨਾਂ ਵਿੱਚ ਵਿਕਸਤ ਹੁੰਦੇ ਹਨ।

ਜੇ ਮੈਨੂੰ ਲਗਦਾ ਹੈ ਕਿ ਮੈਨੂੰ ਟੀ. ਐਸ. ਐਸ. ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਟੌਕਸਿਕ ਸ਼ੌਕ ਸਿੰਡਰੋਮ ਲਈ ਹਮਪਤਾਲ ਵਿੱਚ ਐਮਰਜੈਂਸੀ ਦੇਖਭਾਲ ਦੀ ਲੋੜ ਹੁੰਦੀ ਹੈ। ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਟੀ. ਐਸ. ਐਸ. ਹੈ ਤਾਂ ਤੁਰੰਤ ਨਜ਼ਦੀਕੀ ਐਮਰਜੈਂਸੀ ਵਿਭਾਗ ਵਿੱਚ ਜਾਓ।

ਟੀ. ਐਸ. ਐਸ. ਦਾ ਕੀ ਇਲਾਜ ਹੈ?

ਟੀ. ਐਸ. ਐਸ. ਦਾ ਇਲਾਜ ਘਰ ਵਿੱਚ ਨਹੀਂ ਕੀਤਾ ਜਾ ਸਕਦਾ। ਸਟੈਫ ਵਿਗਾੜ ਅਤੇ ਟੀ. ਐਸ. ਐਸ. ਕਰਕੇ ਹੋਣ ਵਾਲੀਆਂ ਸੰਬੰਧਤ ਜਟਿਲਤਾਵਾਂ, ਜਿਵੇਂ ਕਿ ਸਦਮੇ (ਸ਼ੌਕ) ਦੇ ਇਲਾਜ ਲਈ ਹਸਪਤਾਲ ਵਿੱਚ ਦੇਖਭਾਲ ਦੀ ਲੋੜ ਹੁੰਦੀ ਹੈ। ਤੁਹਾਨੂੰ ਬੈਕਟੀਰੀਆ ਨੂੰ ਮਾਰਨ ਅਤੇ ਹੋਰ ਜ਼ਹਿਰ ਪੈਦਾ ਹੋਣ ਨੂੰ ਰੋਕਣ ਲਈ ਐਂਟੀਬਾਇਓਟਿਕਸ ਦਿੱਤੇ ਜਾਣਗੇ।

Meet our Specialist